Amita Paul presents her poem in Punjabi with its translation in English

Kaddhi Choul (Rice and Kaddhi)

Rice and Kaddhi 
(Or, Cooking up a Compromise) 


We are turning dumb . 

I think so too .

Perhaps it is a lack in our language. Many things simply cannot be expressed. 

I feel suffocated . 

Me too. In Urdu , it is called “ Koft “- oppressiveness . “Kofta” ( meatballs ) comes from the same root - made by repeated pressing.

Do you understand at all , what I am trying to say ? 

Yes, I do. If only I could say to you, “ Let us not cook brinjals today , let’s make kaddhi instead- even if there are no dumplings to go into it- we can put in potatoes instead , we can eat it with rice ……. “

Yes, and I could have rustled up some instant ginger and chilli pickle with a little salt and some lemon …… 

Or we could have put a few small onions into a little vinegar…..

Hmmm … I wonder why we do not think of such comforting things when we are angry ? 

Yes , why do we not talk to one another instead of sitting around in grumpy silence ? 

By the way , what was that moustachioed Sinda talking to you about in the canteen ? 

He was telling me about Satinder Sartaj’s new show. He has two extra tickets . Shall we go ?

Don’t care if we do . Now, you may as well ask me about Kiranjot. 

Hmmm.. Why was she crying with her head on your shoulder on the park bench ?

That same old Jatinder story. I’ve told her hundreds of times to forget that dopehead, and get on with her life , but the silly girl just won’t listen to reason . Why don’t you try to knock some sense into her ? I’ve given up. 

Kiran should see the writing on the wall. There’s no future in this relationship. Okay, I’ll try to talk to her. 

Come , it’s time to go to bed now. I have a class at eight tomorrow morning. 

Okay, good night ! 

Good night ! By the way, I hope the program for rice and kaddhi for dinner stands for tomorrow . Doesn’t it ? 

All right. You’re incharge of boiling the potatoes and pickling the onions in ginger , right ? 

Sure. If Your Highness permits , I’ll be happy to boil the rice as well. 

Be my guest ! Done . 

Just one more thing . 

What’s that ?

Please don’t get angry with me. I get very scared. 

Kamal, I think the lack is not in our language , but in us. It is we who don’t make the effort to communicate .

Yes, Sheenu. And then distances are created. 

Thank God for kaddhi ….

And vinegared onions ….

Though we should all eat brinjals too , sometimes …

Absolutely , agreed…..sssure….

Zzzz… 

( Sound of gentle snoring )




The  Original Poem in Punjabi 



 ਕਢੀ- ਚੌਲ 

( ਸੁਲਹ ਦੀ ਹਾੰਡੀ ) 



ਗੂੰਗੇ ਹੁੰਦੇ ਜਾਅਨੇ ਹਾਂ ।

ਹਾਂ , ਮੈਨੂੰ ਵੀ ਐਦਾਂਈ ਲਗਦਾ ਹੈ । 

ਪਤਾ ਨਹੀਂ ਇਹ ਸਾਡੀ ਭਾਸ਼ਾ ਵਿੱਚ ਹੀ ਕੋਈ ਘਾਟ ਹੈ ਸ਼ਾਯਦ । ਕਈ ਗੱਲਾਂ ਹੋ ਹੀ ਨਹੀਂ  ਸਕਦੀਆਂ । 

ਘੁਟਨ ਮਹਿਸੂਸ ਹੁੰਦੀ ਹੈ । 

ਬਹੁਤ । ਉੜਦੂ ਵਿੱਚ ਕੋਫੑਤ ਕਹਿੰਦੇ ਨੇ ਇਸਨੂੰ । ਇਸੇ ਲਫ਼ਜ਼ ਤੋਂ ਕੋਫ਼ਤਾ ਬਣਦਾ ਹੈ, ਘੁੱਟ- ਘੁੱਟ ਕੇ । 

ਤੂੰ ਸਮਝ ਰਿਹਾ ਹੈੰ ਨਾ ਮੇਰੀ ਗੱਲ ? 

ਹਾਂ, ਸਮਝ ਰਿਹਾ ਹਾਂ । ਜੇ ਮੈੰ ਤੈਨੂੰ ਕਹਿ ਸਕਦਾ , “ ਅੱਜ ਬੈੰਗਨ ਨਾ ਰਿੰਨ੍ਹੀਏ,
ਕਢੀ ਬਣਾ ਲਈਏ, ਪਕੌੜੇ ਨਾ ਸਹੀ , ਆਲੂ ਪਾ ਲਾਂਗੇ, ਚੌਲਾਂ ਨਾਲ ਖਾ ਲਾਂਗੇ … “
ਹਾਂ , ਤੇ ਜੇ ਮੈੰ ਅਦਰਕ- ਮਿਰਚਾਂ  ਵਿੱਚ ਲੂਣ-ਨੀਂਬੂ ਪਾ ਕੇ ਥੋੜ੍ਹਾ ਜਿਹਾ ਤਾਜ਼ਾ ਅਚਾਰ ਨਾਲ ਬਣਾ ਲੈਂਦੀ…

ਜਾਂ ਦੇ ਨਿੱਕੇ - ਨਿੱਕੇ ਚਾਰ ਪਿਆਜ਼ ਹੀ ਸਿਰਕੇ ਵਿੱਚ ਪਾ ਲੈਂਦੇ…

ਸ਼ੀਸ਼ੇ ਦੀ ਨਿੱਕੀ ਜਿਹੀ ਕਟੋਰੀ ਵਿੱਚ..,

ਹਾਂ, ਜਦੋਂ ਗ਼ੁੱਸਾ ਆਉੰਦਾ ਹੈ ਤਾਂ ਇਹੋ ਜਿਹੀਆਂ ਸੌਖਿਆਂ ਕਰਣ ਵਾਲ਼ੀਆਂ ਗੱਲਾਂ ਕਿਉਂ ਚੇਤੇ ਨਹੀਂ ਆਉਂਦੀਆਂ ?

ਹਾਂ , ਗੱਲ ਕਰਣ ਦੀ ਬਜਾਏ ਆਪਾਂ ਮੂੰਹ ਸੁਜਾ ਕੇ ਗੂੰਗੇ- ਵੱਟੇ ਬਣਕੇ ਕਿਉਂ ਬਹਿ ਜਾਨੇ ਹਾਂ ? 

ਵੈਸੇ , ਉਹ ਮੁੱਛਲ ਸਿੰਦਾ ਤੈਨੂੰ ਕੀ ਕਹਿਣ ਆਇਆ ਸੀ ਕੰਟੀਨ ਵਿੱਚ ?

ਦੱਸ ਰਿਹਾ ਸੀ ਸਤਿੰਦਰ ਸਰਤਾਜ ਦੇ ਨਵੇਂ ਸ਼ੋਅ ਬਾਰੇ । ਉਹਦੇ ਕੋਲ ਦੋ ਏਕੑਸਟ੍ਰਾ ਟਿਕਟ ਨੇ । ਚੱਲਣਾ ਐ ?

ਚੱਲ ਵੜਾਂਗੇ । ਤੂੰ ਵੀ ਹੁਣ ਪੁੱਛ ਲੈ ਮੈੰਨੂੰ ਕਿਰਨਜੋਤ ਬਾਰੇ । 

ਹੂੰ । ਕਿਉਂ ਰੋ ਰਹੀ ਸੀ ਤੇਰੇ ਮੋਢੇ ਤੇ ਸਿਰ ਧਰ ਕੇ ਪਾਰਕ ਵਿੱਚ ਬੈਠੀ ?

ਉਹੀ ਜਤਿੰਦਰ ਵਾਲਾ ਮਾਮਲਾ । ਮੈੰ ਸੌ ਵਾਰ ਆਖਿਆ ਹੈ ਉਸ ਅਮਲੀ ਦਾ ਖ੍ਹੈੜ੍ਹਾ ਛੱਡ ਤੇ ਅੱਗੇ ਵੱਧ ਜ਼ਿੰਦਗੀ ‘ਚ , ਪਰ ਕਮਲੀ ਮੰਨੇ ਤਾਂ ? ਤੂੰ ਸਮਝਾ ਕੇ ਵੇਖ ਲੈ, ਮੈਂ ਤਾਂ ਅੱਕ ਗਿਆ। 

ਕਿਰਨ ਨੂੰ ਸਮਝ ਜਾਣਾ ਚਾਹੀਦਾ ਹੈ, ਇਹਨਾਂ ਤਿਲਾਂ ਵਿੱਚ ਤੇਲ ਨਹੀਂ । ਅੱਛਾ , ਮੈੰ  ਗੱਲ ਕਰ ਕੇ ਵੇਖਾਂਗੀ ।

ਚਲ, ਹੁਣ ਸੌਂ ਜਾਈਏ । ਕੱਲ੍ਹ ਅੱਠ ਵਜੇ ਤੋੰ ਕਲਾਸ ਹੈ । 

ਚੰਗਾ , ਗੁੱਡ ਨਾਈਟ । 

ਗੁੱਡ ਨਾਈਟ । ਹਾਂ , ਫੇਰ ਕੱਲ੍ਹ ਸ਼ਾਮੀਂ ਕਢੀ ਦਾ ਪ੍ਰੋਗਰਾਮ ਪੱਕਾ , ਨਾਂ ? 

ਠੀਕ ਹੈ। ਆਲੂ ਉਬਾਲਣ ਤੇ ਪਿਆਜ਼ ਸਿਰਕੇ ਵਿੱਚ ਪੌਣ ਦੀ ਡਿਉਟੀ ਤੇਰੀ ।

ਪੱਕਾ । ਹੁਕਮ ਹੋਵੇ ਤਾਂ ਚੌਲ ਵੀ ਮੈੰਈਉ ਉਬਾਲ ਦਵਾੰਗਾ ! 

ਨੇਕੀ ਔਰ ਪੂਛ- ਪੂਛ ? ਡੱਨ ! 

ਬੱਸ ਇਕ ਗੱਲ ਹੋਰ । 

ਕੀ ? 

ਰੁੱਸਿਆ ਨਾ ਕਰ । ਮੈੰ ਬਹੁਤ ਡਰ ਜਾੰਦਾ ਹਾਂ ।

ਕਮਲ, ਮੈੰ ਸੋਚਦੀ ਹਾਂ , ਘਾਟ ਭਾਸ਼ਾ ਵਿੱਚ ਨਹੀਂ , ਸਾਡੇ ਵਿੱਚ ਹੁੰਦੀ ਹੈ । ਅਸੀਂ ਹੀ ਗੱਲ ਕਹਿਣੋਂ ਖੁੰਜ ਜਾਂਦੇ ਹਾਂ …. 

ਹਾਂ, ਸ਼ੀਨੂੰ, ਤੇ ਫੇਰ ਖ਼ਲਾਅ ਪੈਦਾ ਹੋ ਜਾਂਦੇ ਨੇ …. 

ਜਿਉਂਦੀ ਰਵ੍ਹੇ ਕਢੀ … 

ਤੇ ਸਿਰਕੇ ਵਾਲੇ ਪਿਆਜ਼ ….. 

ਹਾਂ ਪਰ ਕਦੇ- ਕਦੇ ਬੈੰਗਨ ਵੀ ਜ਼ਰੂਰ ਖਾਣੇ ਚਾਹੀਦੇ ਨੇ । 

ਕਿਉੰ ਨਹੀੰ ? ਜ਼ਰੂਰ….

ਜ਼..ਜ਼…ਜ਼…

( ਹਲਕੇ ਘਰਾਟਿਆਂ ਦੀ ਅਵਾਜ਼ )
Amita Sarjit Ahluwalia is one of the various pen names used by Punjab-born, Patna-based retired Indian bureaucrat Amita Paul, who has of late begun to be recognized on various digital platforms for her original writings in different genres - in English, Urdu, Hindi and Punjabi, and featured in various anthologies, journals, and online poetry writing forums. Her writings are imaginative, humane, socially relevant, ecologically sensitive and public- spirited, with an occasional flash of humour, at times trenchant, at times gentle and mellow.